ਚੰਡੀਗੜ੍ਹ — ਬੁੱਲ ਚਿਹਰੇ ਦਾ ਸਭ ਤੋਂ ਨਾਜ਼ੁਕ ਹਿੱਸਾ ਹੁੰਦੇ ਹਨ। ਹਰ ਲੜਕੀ ਚਾਹੁੰਦੀ ਹੈ ਕਿ ਉਸ ਦੇ ਬੁੱਲ ਗੁਲਾਬੀ ਅਤੇ ਖੂਬਸੂਰਤ ਹੋਣ। ਕਈ ਵਾਰ ਹਲਕੀ ਕਵਾਲਟੀ ਦੀ ਲਿਪਸਟਿੱਕ ਦਾ ਇਸਤੇਮਾਲ ਕਰਨ ਕਰਕੇ ਬੁੱਲ ਕਾਲੇ ਹੋ ਜਾਂਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਲਈ ਹਰੇਕ ਸਮਾਨ ਚੰਗੀ ਕਵਾਲਟੀ ਦਾ ਹੀ ਇਸਤੇਮਾਲ ਕੀਤਾ ਜਾਵੇ।
ਇਸ ਲਈ ਜੇਕਰ ਤੁਹਾਨੂੰ ਤਾਜ਼ੇ ਫੁੱਲਾਂ ਦੀ ਲਿਪਸਟਿੱਕ ਮਿਲ ਜਾਏ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਅੱਜਕੱਲ੍ਹ ਫੁੱਲ ਅਤੇ ਪੱਤਿਆਂ ਨਾਲ ਬਣੀ ਖਾਸ ਤਰ੍ਹਾਂ ਦੀ ਲਿਪਸਟਿੱਕ ਬਾਜ਼ਾਰ 'ਚ ਮਿਲ ਰਹੀ ਹੈ।
ਇਸ ਲਿਪਸਟਿੱਕ 'ਚ ਮੈਰੀਗੋਲਡ ਅਤੇ ਪੈਸਟਲ ਪਿੰਕ ਵਰਗੇ ਖੂਬਸੂਰਤ ਸ਼ੇਡਸ ਹਨ ਜੋ ਕਿ ਪੀ. ਐਚ. ਪੱਧਰ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹਨ। ਇਹ ਕੁਦਰਤੀ ਗੁਣਾਂ ਨਾਲ ਭਰਪੂਰ ਹਨ। ਇਸ 'ਚ ਕੋਕਆ ਮੱਖਣ, ਵੈਕਸ, ਜੈਤੂਣ ਦਾ ਤੇਲ, ਫੁੱਲਾਂ ਦਾ ਅਰਕ ਇਸਤੇਮਾਲ ਕੀਤਾ ਗਿਆ ਹੈ। ਜਿਹੜਾ ਕਿ ਬੁੱਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਿਕ ਧਿਆਨ ਰੱਖਦਾ ਹੈ।
ਸਰਦੀਆਂ 'ਚ ਪੀਓ ਚੁਕੰਦਰ ਦਾ ਸੂਪ
NEXT STORY